ਜੈਸਮੀਨ ਸੈਂਡਲਸ ਇੱਕ ਵਾਰ ਫਿਰ ਨਜ਼ਰ ਆਈ ‘ਗੁਲਾਬੀ ਕੁਈਨ ਦੇ ਰੰਗ ‘ਚ, ਸ਼ੇਅਰ ਕੀਤੀਆਂ ਤਸਵੀਰਾਂ

Sharing is

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਜਿਨ੍ਹਾਂ ਨੂੰ ਗੁਲਾਬੀ ਕੁਈਨ ਵਜੋਂ ਵੀ ਜਾਣਿਆ ਜਾਂਦਾ ਹੈ। ਇਕ ਵਾਰ ਫਿਰ ਤੋਂ ਉਹ ਗੁਲਾਬੀ ਰੰਗ ਦੇ ਹੇਅਰ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੁਲਾਬੀ ਵਾਲਾਂ ਦੇ ਨਾਲ ਤਸਵੀਰ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਲਿਖਿਆ ਹੈ ‘ਗੁਲਾਬੀ ਕੁਈਨ ਵਾਪਿਸ ਆ ਗਈ..ਟਾਈਮ ਆ ਗਿਆ ਹੈ’ ਫੈਨਜ਼ ਵੱਲੋਂ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਨਾਗਣੀ ਟਾਈਟਲ ਹੇਠ ਇਸ ਗਾਣੇ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗਾਣੇ ‘ਚ ਡਾਕਟਰ ਜਿਊਸ ਆਪਣੇ ਮਿਊਜ਼ਿਕ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਫ਼ਿਲਹਾਲ ਗਾਣੇ ਬਾਰੇ ਜੈਸਮੀਨ ਸੈਂਡਲਸ ਨੇ ਕੁਝ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ। ਪਰ ਫੈਨਜ਼ ਬੜੇ ਹੀ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ।ਜੇ ਗੱਲ ਕਰੀਏ ਜੈਸਮੀਨ ਸੈਂਡਲਸ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ਐੱਲਵੀ ਦੀ ਜੀਨ, ਮਿੱਠੀ ਮਿੱਠੀ, ਚੁੰਨੀ ਬਲੈਕ,ਸਿੱਪ ਸਿੱਪ, ਪੱਟ ਲੈ ਗਿਆ,ਪੰਜਾਬੀ ਮੁਟਿਆਰਾਂ, ਬਗਾਵਤ, ਲੱਡੂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।ਜੈਸਮੀਨ ਕੌਰ ਸੈਂਡਲਾਸ ਦਾ ਜਨਮ ਜਲੰਧਰ, ਪੰਜਾਬ, ਭਾਰਤ ਵਿਚ ਇਕ ਲਾਬਾਨਾ, ਸਿੱਖ ਪਰਿਵਾਰ ਵਿਚ ਹੋਇਆ ਸੀ। ਉਸਦੀ ਮਾਂ ਉਹ ਹੈ ਜਿਸ ਨੇ ਉਸਨੂੰ ਛੋਟੀ ਉਮਰ ਵਿੱਚ ਹੀ ਗਾਉਣ ਲਈ ਸਟੇਜ ਤੇ ਬਿਠਾਇਆ ਸੀ, ਸਕੂਲ ਦੇ ਦਿਨਾਂ ਦੌਰਾਨ ਉਸਨੇ ਬਹੁਤ ਸਾਰੇ ਗੀਤਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ.

ਅਤੇ ਫਿਰ ਉਹ ਸਮਾਂ ਸੀ ਜਦੋਂ ਉਹ ਬਹੁਤ ਸਾਰੇ ਪੰਜਾਬੀ ਲੋਕ ਗਾਇਕਾਂ ਦੁਆਰਾ ਪ੍ਰਭਾਵਿਤ ਹੋਈ ਸੀ. 13 ਸਾਲ ਦੀ ਉਮਰ ਵਿਚ, ਉਹ ਆਪਣੇ ਪਰਿਵਾਰ ਨਾਲ, ਕੈਲੀਫੋਰਨੀਆ ਚਲੀ ਗਈ ਅਤੇ ਵੈਸਟ ਕੋਸਟ ਸੰਗੀਤ ਤੋਂ ਪ੍ਰੇਰਿਤ ਹੋਈ. ਉਹ ਸਿਰਫ 16 ਸਾਲਾਂ ਦੀ ਸੀ ਜਦੋਂ ਉਸਨੇ ਗਾਣੇ ਲਿਖਣੇ ਸ਼ੁਰੂ ਕੀਤੇ.

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close