ਇਟਲੀ ਦੇ ਜੈਨੋਆ ‘ਚ ਪੁਲ ਟੁੱਟਿਆ, 37 ਦੀ ਮੌਤ ਵੇਖੋ ਵੀਡੀਓ।

Sharing is

ਹੇਠਾਂ ਜਕੇ ਵੇਖੋ ਵੀਡੀਓ।

ਇਟਲੀ ਦੇ ਜੈਨੋਆ ‘ਚ ਪੁਲ ਦਾ 200 ਮੀਟਰ ਹਿੱਸਾ ਟੁੱਟ ਗਿਆ। ਇਸ ਪੁਲ ਦਾ ਮਲਵਾ ਅਤੇ ਉੱਪਰ ਖੜੀਆਂ ਗੱਡੀਆਂ 100 ਮੀਟਰ ਹੇਠਾਂ ਰੇਲਵੇ ਲਾਈ ਉੱਪਰ ਡਿੱਗੀਆਂ ਜਿਸ ਕਰਕੇ ਅਧਿਕਾਰੀਆਂ ਮੁਤਾਬਕ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਇਟਲੀ ਦੇ ਆਵਾਜਾਈ ਮੰਤਰੀ ਮੁਤਾਬਕ ਇਹ ਹਾਦਸਾ ਇੱਕ ‘ਬੇਹੱਦ ਵੱਡੀ ਤ੍ਰਾਸਦੀ’ ਸੀ। ਪੁਲਿਸ ਨੇ ਇਸ ਦੁਰਘਟਨਾ ਦਾ ਕਾਰਨ ਬੱਦਲ ਫਟਣਾ ਹੈ। ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੇਨੋਵਾ ‘ਚ ਮੁਸਲਾਧਾਰ ਮੀਂਹ ਕਾਰਨ ਮੰਗਲਵਾਰ ਨੂੰ ਇਕ ਪੁਲ ਡਿੱਗ ਗਿਆ,

ਜਿਸ ‘ਚ ਘੱਟੋਂ-ਘੱਟ 35 ਲੋਕ ਮਾਰੇ ਗਏ ਹਨ ਅਤੇ ਕਈ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਅਨਸਾ ਸੰਵਾਦ ਕਮੇਟੀ ਨੇ ਐਮਰਜੰਸੀ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਪੁਲ ਦਾ 50 ਮੀਟਰ ਵਿਚਲਾ ਹਿੱਸਾ

ਮੀਂਹ ਦੇ ਚੱਲਦੇ ਇਕ ਫੈਕਟਰੀ ਅਤੇ ਹੋਰ ਇਮਾਰਤਾਂ ‘ਤੇ ਡਿੱਗ ਗਿਆ ਜਿਸ ਕਾਰਨ ਪੁਲ ਹੇਠੋਂ ਲੰਘ ਰਹੇ ਵਾਹਨ ਉਸ ਦੀ ਲਪੇਟ ‘ਚ ਆ ਗਏ। ਉਪ ਪਰਿਵਹਨ ਮੰਤਰੀ ਅਡੋਓਰਡੋ ਰਿਕਸੀ ਨੇ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਸ ਪੁਲ ਦਾ ਇਸਤੇਮਾਲ ਇਸ ਖੇਤਰ ਦੇ ਲੋਕ ਦਿਨ ‘ਚ 2 ਵਾਰ ਕਰਦੇ ਹਨ ਅਤੇ ਇਸ ਤੋਂ ਬਿਨਾਂ ਲੋਕਾਂ ਦਾ ਰਹਿਣਾ ਮੁਸ਼ਕਿਲ ਹੈ।

ਹੈਲੀਕਾਪਟਰ ਤੋਂ ਲਈ ਗਈ ਫੁਟੇਜ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲ ਦੇ ਦੋਵੇਂ ਪਾਸੇ ਕਾਫੀ ਵਾਹਨ ਫਸੇ ਹੋਏ ਹਨ। ਇਸ ਹਾਦਸੇ ਤੋਂ ਬਾਅਦ ਇਟਲੀ ਦੇ ਪਰਿਵਹਨ ਮੰਤਰੀ ਡੈਨੀਲੋ ਤੋਨੀਨੈਲੀ ਨੇ ਸਰਕਾਰੀ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਘਟਨਾ ਦਰਸ਼ਾਉਂਦੀ ਹੈ
ਕਿ ਕਿਤੇ ਨਾ ਕਿਤੇ ਇਸ ਦੀ ਮੁਰੰਮਤ ‘ਚ ਕਮੀ ਰਹਿ ਗਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਸਮੇਂ ਪੁਲ ਡਿੱਗਿਆ ਉਸ ਸਮੇਂ ਇਸ ‘ਤੇ 30 ਤੋਂ 35 ਵਾਹਨ ਜਾ ਰਹੇ ਸਨ

ਅਤੇ ਅਚਾਨਕ ਇਸ ਦਾ ਵਿਚਲਾ ਹਿੱਸਾ ਡਿੱਗ ਗਿਆ। ਘਟਨਾ ਵਾਲੀ ਥਾਂ ‘ਤੇ ਫਾਇਰ ਬ੍ਰਿਗੇਡ ਦੀਆਂ 200 ਗੱਡੀਆਂ ਮੌਜੂਦ ਹਨ ਅਤੇ ਮਲਬੇ ‘ਚੋਂ ਅਨੇਕਾਂ ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਿਓਸੈੱਪੇ ਕੋਂਟੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਰਹੇ ਹਨ ਅਤੇ ਉਹ ਬੁੱਧਵਾਰ ਤੱਕ ਉਥੇ ਰਹਿਣਗੇ। ਘਟਨਾ ਤੋਂ ਬਾਅਦ ਇਸ ਖੇਤਰ ਦੀਆਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਪੁਲ ਦੀ ਮੁਰੰਮਤ ਦਾ ਕੰਮ 2016 ‘ਚ ਕੀਤਾ ਗਿਆ ਸੀ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close