ਔਰਤ ਵੱਲੋ ਪੁਲਿਸ ਵਾਲੇ ਦੀ ਕੁੱਟਮਾਰ ਦੀ ਵੀਡੀਓ ਦਾ ਸੱਚ ਆਇਆ ਸਾਹਮਣੇ

Sharing is

ਦੋਸਤੋ ਸ਼ੋਸਲ ਮੀਡੀਆ ਤੇ ਰੋਜਾਨਾ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓ ਬਾਰੇ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਮਾਮਲਾ ਕੀ ਸੀ। ਇਸ ਲਈ ਅਸੀਂ ਤੁਹਾਡੇ ਲਈ ਇਹੋ ਜਿਹੀਆਂ ਵੀਡੀਓ ਬਾਰੇ ਹਮੇਸ਼ਾ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ। ਜੇਕਰ ਤੁਹਾਡੇ ਕੋਲ ਵੀ ਹੈ ਕੋਈ ਅਜੇਹੀ ਵੀਡੀਓ ਜਿਸਦੇ ਬਾਰੇ ਤੁਸੀਂ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਉਸਨੂੰ ਸਾਡੇ ਇਸ ਪੇਜ ਦੇ ਇਨਬਾਕਸ ਵਿਚ ਸ਼ੇਅਰ ਕਰੋ।ਅਸੀਂ ਉਸਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।

ਪੁਲਿਸ ਦਾ ਕੰਮ ਜਨਤਾ ਦੀ ਰਾਖੀ ਕਰਨਾ ਹੁੰਦਾ ਹੈ ਪਰ ਇਹ ਜਿੰਨੀ ਕੁ ਰਾਖੀ ਪੰਜਾਬ ਪੁਲਿਸ ਸਾਡੀ ਕਰਦੀ ਹੈ ਉਸਦੇ ਬਾਰੇ ਤੁਹਾਨੂੰ ਵੀ ਪਤਾ ਹੈ। ਸਾਰੇ ਪੁਲਿਸ ਮੁਲਾਜਮ ਮਾੜੇ ਨਹੀਂ ਹੁੰਦੇ ਪਰ ਹੁਣ ਪੁਲਿਸ ਮੁਲਾਜਮਾਂ ਦਾ ਅਕਸ ਬਹੁਤ ਬਦਨਾਮ ਹੋ ਚੁੱਕਾ ਹੈ। ਜੇਕਰ ਕਿਸੀ ਦੇ ਘਰ ਚੋਰ ਆ ਜਾਣ ਤਾਂ ਕੋਈ ਬਦਨਾਮੀ ਨਹੀਂ ਹੁੰਦੀ ਪਰ ਪੁਲਿਸ ਦੇ ਘਰ ਆਉਣ ਨੂੰ ਲੋਕ ਆਪਣੀ ਬਦਨਾਮੀ ਸਮਝਦੇ ਹਨ।

ਇਹ ਵੀਡੀਓ ਵੀ ਬਹੁਤ ਦਿਨ ਤੋਂ ਸ਼ੋਸਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਹੈ ਪਰ ਇਸਦੇ ਬਾਰੇ ਜਾਣਕਾਰੀ ਬਹੁਤ ਘੱਟ ਜਾਣਿਆਂ ਨੂੰ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਦੇ ਰਹੀ ਇਸ ਵੀਡੀਓ ਦੀ ਜਾਣਕਾਰੀ ਦੇਵਾਂਗੇ। ਇਹ ਵੀਡੀਓ ਪੰਜਾਬ ਦੇ ਫਰੀਦਕੋਟ ਏਰੀਏ ਦੀ ਹੈ । ਇਲਜਾਮ ਮੁਤਾਬਿਕ ਇਥੇ ਇੱਕ ਪੰਜਾਬ ਪੁਲਿਸ ਦਾ ਮੁਲਾਜਮ ਨਸ਼ੇ ਦੀ ਹਾਲਤ ਵਿਚ ਇੱਕ ਬੇਗਾਨੇ ਘਰ ਵਿਚ ਵੜ ਗਿਆ ਅਤੇ ਉਥੇ ਉਸ ਮੁਲਾਜਮ ਦੀ ਦਰੱਖਤ ਨਾਲ ਬੰਨ ਕੇ ਕੁੱਟਮਾਰ ਕੀਤੀ ਗਈ। ਮੁਲਾਜਮ ਦੀ ਹਰ ਪਾਸੇ ਤੋਂ ਵੀਡੀਓ ਬਣਾਈ ਗਈ । ਅਤੇ ਬਾਅਦ ਵਿਚ ਉਸਨੂੰ ਵਵਿਰਲ ਕਰ ਦਿੱਤਾ ਗਿਆ।

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਉਕਤ ਔਰਤ ਉਸ ਮੁਲਾਜਮ ਨੂੰ ਵਰਦੀ ਵਿਚ ਹੀ ਕੁੱਟ ਰਹੀ ਹੈ ਅਤੇ ਉਹ ਚੁੱਪ ਚਾਪ ਬਿਨਾ ਕੁਝ ਕਹੇ ਕੁੱਟ ਵੀ ਖਾ ਰਿਹਾ ਹੈ। ਹੁਣ ਇਸ ਪੂਰੇ ਮਾਮਲੇ ਤੋਂ ਬਾਅਦ ਔਰਤ ਅਤੇ ਪੁਲਿਸ ਮੁਲਾਜਮ ਨੂੰ ਅਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਔਰਤ ਅਤੇ ਪੁਲਿਸ ਮੁਲਾਜਮ ਨੇ ਆਪਣੇ ਆਪਣੇ ਬਚਾਵ ਲਈ ਅਲੱਗ ਅਲੱਗ ਗੱਲਾਂ ਬਿਆਨ ਕੀਤੀਆਂ ਹਨ।

ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਬਰਤਨ ਸਾਫ ਕਰ ਰਹੀ ਸੀ ਤਾਂ ਉਸਨੂੰ ਇਸ ਪੁਲਿਸ ਮੁਲਾਜਮ ਨੇ ਆਕੇ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਜਦੋ ਔਰਤ ਨੇ ਉਸਨੂੰ ਰੋਕਣ ਦਾ ਯਤਨ ਕੀਤਾ ਤਾਂ ਉਸਨੇਂ ਔਰਤ ਨਾਲ ਕੁੱਟਮਾਰ ਕੀਤੀ ਅਤੇ ਮੁਲਾਜਮ ਨੇ ਸ਼ਰਾਬ ਪੀ ਰੱਖੀ ਸੀ। ਔਰਤ ਦੇ ਕਹਿਣ ਮੁਤਾਬਿਕ ਮੁਲਾਜਮ ਨੇ ਉਸਦੇ ਇੱਟ ਵੀ ਮਾਰੀ।ਇਹ ਸਾਰਾ ਮਾਮਲਾ ਕਿਉਂ ਵਾਪਰਿਆ ਇਸਦੇ ਬਾਰੇ ਔਰਤ ਨੂੰ ਵੀ ਕੁਝ ਨਹੀਂ ਪਤਾ।ਪਰ ਪੁਲਿਸ ਮੁਲਾਜਮ ਦਾ ਕਹਿਣਾ ਹੈ ਕਿ ਔਰਤ ਤੋਂ ਉਸਨੇ ਪੈਸੇ ਲੈਣੇ ਸਨ । ਪਰ ਔਰਤ ਨੇ ਉਸਨੂੰ ਦੇਖ ਕੇ ਹੀ ਉਸਦੇ ਇੱਟ ਮਾਰੀ। ਹੁਣ ਦੋਨਾਂ ਦੇ ਬਿਆਨ ਤਾਂ ਅਲੱਗ ਅਲੱਗ ਹਨ। ਸੱਚ ਕੌਣ ਬੋਲ ਰਿਹਾ ਹੈ ਇਸਦੇ ਬਾਰੇ ਕੁਝ ਵੀ ਕਹਿਣਾ ਔਖਾ ਹੈ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close