ਸ਼ਰਮ ਹੀ ਲਾਹ ਛੱਡੀ ਇਹਨਾਂ ਪੰਜਾਬੀ ਮੁੰਡਿਆਂ ਨੇ ਤਾਂ ਕਨੇਡਾ ਚ…

Sharing is

ਪੰਜਾਬ ਵਿਚ ਹਰ ਇੱਕ ਪੰਜਾਬੀ ਦਾ ਸੁਪਨਾ ਕਨੇਡਾ ਜਾਣ ਦਾ ਹੁੰਦਾ ਹੈ ਹਰ ਇੱਕ ਪੰਜਾਬੀ ਕਨੇਡਾ ਜਾ ਕੇ ਕਮਾਇਆ ਕਰਨੀਆਂ ਚਾਹੁੰਦਾ ਜਾਂ ਚਾਹੁੰਦੀ ਹੈ। ਇਥੇ ਪੰਜਾਬ ਵਿਚ ਜਿੰਨੀ ਮਰਜੀ ਮੇਹਨਤ ਕਰ ਲਵੋ ਕੋਈ ਜਿਆਦਾ ਕਮਾਈ ਨਹੀਂ ਹੁੰਦੀ। ਪੜ੍ਹਨ ਲਿਖਣ ਤੋਂ ਬਾਅਦ ਵੀ ਇਥੇ ਕੋਈ ਜਿਆਦਾ ਵਧੀਆ ਨੌਕਰੀ ਨਹੀਂ ਮਿਲਦੀ। ਨੌਕਰੀ ਲਈ ਜਾ ਤਾਂ ਪੈਸੇ ਜਾ ਫੇਰ ਕਿਸੇ ਮੰਤਰੀ ਦੀ ਸਿਫਾਰਿਸ਼ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਜਿਹੜੇ ਤਾਂ ਇਹਨਾਂ ਦੋਨਾਂ ਵਿੱਚੋ ਕਿਸੀ ਇੱਕ ਚੀਜ ਦਾ ਇੰਤੇਜਾਮ ਕਰ ਲੈਂਦਾ ਹੈ ਉਹ ਤਾਂ ਕਾਮਯਾਬ ਹੋ ਜਾਂਦਾ ਹੈ ਨਹੀਂ ਤਾਂ ਬਾਕੀ ਤਾਂ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ।

ਕਨੇਡਾ ਜਾਣ ਵਿਚ ਜਿਹੜੇ ਪੰਜਾਬੀ ਕਾਮਯਾਬ ਹੋ ਜਾਂਦੇ ਹਨ ਉਹ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੀਆਂ ਜਦ ਪੰਜਾਬ ਵਿਚ ਹੀ ਹਨ। ਜਦੋ ਤੁਸੀਂ ਕੁੱਝ ਵੀ ਚੰਗਾ ਜਾਂ ਮਾੜਾ ਕਰਦੇ ਹੋ ਤਾਂ ਇਸਨੂੰ ਸਿਧੇ ਜਾ ਅਸਿਧੇ ਤੋਰ ਤੇ ਤੁਹਾਡੇ ਪਰਿਵਾਰ ਅਤੇ ਤੁਹਾਹਦੇ ਸਮਾਜ ਨਾਲ ਤੁਹਾਡੇ ਦੇਸ਼ ਨਾਲ ਜੋੜ ਦਿੱਤਾ ਜਾਂਦਾ ਹੈ। ਹੁਣ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਥੇ ਇਹੋ ਜਿਹੇ ਕੰਮ ਕਰੀਏ ਕਿ ਇਸ ਨਾਲ ਸਾਡੇ ਸਮਾਜ ਅਤੇ ਸਾਡੀ ਕੌਮ, ਸਾਡੇ ਦੇਸ਼ ਦਾ ਨਾਮ ਉਚਾ ਹੋ ਸਕੇ ਪਰ ਕੁੱਝ ਲੋਕਾਂ ਨੂੰ ਅਜਿਹਾ ਕਰਨ ਵਿਚ ਸ਼ਾਇਦ ਦਿੱਕਤ ਮਹਿਸੂਸ ਹੁੰਦੀ ਹੈ।

ਅਜਿਹੇ ਲੋਕ ਸਮਾਜ, ਕੌਮ, ਦੇਸ਼ ਦੀ ਪ੍ਰਵਾਹ ਤੋਂ ਬਿਨਾਂ ਆਪਣੀ ਨੀਚ ਸੋਚ ਦਾ ਉਪਯੋਗ ਕਰਕੇ ਬਦਨਾਮੀ ਮੱਥੇ ਤੇ ਮੜ ਦਿੰਦੇ ਹਨ। ਅਜੇਹੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਕਨੇਡਾ ਦੇਸ਼ ਵਿਚ ਜਿੱਥੇ ਦੇ ਪੰਜਾਬੀ ਸਟੂਡੈਂਟ ਨੇ ਸਮੁੱਚੇ ਦੇਸ਼ ਅਤੇ ਕੌਮ ਦਾ ਨਾਮ ਬਦਨਾਮ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡੀ। ਇਸ ਵੀਡੀਓ ਵਿਚ ਇੱਕ ਸਿੱਖ ਦਸਤਾਰ ਬੰਨੀ ਮੁੰਡਾ ਆਪਣੀ ਅੰਗਰੇਜ ਅਧਿਆਪਕ ਨਾਲ ਪੰਜਾਬੀ ਵਿਚ ਗੱਲ ਕਰ ਰਿਹਾ ਹੈ । ਜਿਸਦੀ ਉਸਨੂੰ ਸਮਝ ਨਹੀਂ ਆ ਰਹੀ ਪਰ ਜੋ ਗੱਲਾਂ ਉਹ ਆਪਣੀ ਅਧਿਆਪਕ ਨੂੰ ਕਹਿ ਰਿਹਾ ਹੈ ਉਸਦੀ ਸਮਝ ਸਾਡੇ ਪੰਜਾਬੀਆਂ ਨੂੰ ਜਰੂਰ ਆ ਜਾਂਦੀ ਹੈ। ਜਿਸ ਅਸ਼ਲੀਲਤਾ ਦਾ ਪ੍ਰਦਰਸ਼ਨ ਉਸਨੇ ਆਪਣੀ ਮੈਡਮ ਨੂੰ ਬੇਵਕੂਫ ਬਣਾਉਣ ਲਈ ਕੀਤਾ ਉਸਨੇ ਸਮੁੱਚੇ ਪੰਜਾਬੀਆਂ ਦਾ ਸਰ ਸ਼ਰਮ ਨਾਲ ਝੁਕਾ ਦਿੱਤਾ ਹੈ।

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਸ਼ਲੀਲ ਲਫ਼ਜਾ ਦਾ ਪ੍ਰਯੋਗ ਕਰਨ ਵਾਲਾ ਇਹ ਲੜਕਾ ਦੇਖਣ ਵਿਚ ਸਿੱਖ ਪਰਿਵਾਰ ਤੋਂ ਲੱਗਦਾ ਹੈ ਪਰ ਇਸਨੂੰ ਦੇਖਣ ਤੋਂ ਬਾਅਦ ਇਹ ਵੀ ਲੱਗਦਾ ਹੈ ਕਿ ਇਸਦੇ ਮਾਂ- ਬਾਪ ਨੇ ਇਸਨੂੰ ਕਦੀ ਅਕਾਲ ਹੀ ਨਹੀਂ ਸਿਖਾਈ। ਇਸ ਮੁੰਡੇ ਨੇ ਤਾਂ ਆਪਣੇ ਮਾਂ ਬਾਪ ਦੀ ਵੀ ਬੇਇਜਤੀ ਕਰਵਾ ਦਿਤੀ। ਜੇ ਆਪਣਾ ਨਹੀਂ ਤਾਂ ਆਪਣੇ ਮਾਂ-ਪੀ ਦਾ ਤਾਂ ਖਿਆਲ ਕਰ ਲੈਂਦਾ ਬੇਵਕੂਫਾਂ !! ਮਾਂ – ਬਾਪ ਦਾ ਨਾ ਸਹੀ ਤਾਂ ਘੱਟੋ ਘੱਟ ਉਸ ਗੁਰੂ ਦਾ ਹੀ ਖਿਆਲ ਕਰ ਲੈਂਦਾ ਜਿਸਦੀ ਬਕਸ਼ੀ ਹੋਈ ਪੱਗ ਬੰਨਕੇ ਤੈਨੂੰ ਲੋਕ ਇਜ਼ਤ ਸਰਦਾਰ ਜੀ ਕਹਿ ਕੇ ਬੁਲਾਂਦੇ ਨੇ !! ਪਰ ਇਸ ਨੂੰ ਕੀ ਸਮਝ ਇਸ ਦਸਤਾਰ ਅਤੇ ਗੁਰੂ ਦੇ ਬਕਸ਼ੇ ਹੋਏ ਕੇਸਾਂ ਦੀ।

ਅਧਿਆਪਕ ਨੂੰ ਤਾਂ ਸਾਡੇ ਦੇਸ਼ ਵਿਚ ਦੂਜਾ ਮਾਂ- ਬਾਪ ਮੰਨਦੇ ਹਨ।ਫੇਰ ਇਹ ਕਿਵੇਂ ਆਪਣੇ ਅਧਿਆਪਕ ਨਾਲ ਇਹੋ ਜੇਹਿਆ ਅਸ਼ਲੀਲ ਗੱਲਾਂ ਕਰ ਸਕਦਾ ਹੈ। ਅੱਜ ਇਹ ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਕਨੇਡਾ ਦੇ ਪੰਜਾਬੀ ਲੋਕ ਉਥੇ ਦੇ ਸਟੂਡੈਂਟਸ ਨੂੰ ਨਫਰਤ ਕਿਉਂ ਕਰਦੇ ਹਨ। ਮੈਨੂੰ ਅੱਜ ਤੱਕ ਹਮੇਸ਼ਾ ਕਨੇਡਾ ਦੇ ਪੰਜਾਬੀ ਹੀ ਬੁਰੇ ਲੱਗਦੇ ਸਨ ਜੋ ਵਿਦਿਆਰਥੀਆਂ ਨਾਲ ਨਫਰਤ ਕਰਦੇ ਸਨ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਗਲਤ ਸੀ। ਮੈਂ ਦੁਬਾਰਾ ਸਪਸ਼ਟ ਕਰ ਦੇਵਾ ਮੈਂ ਸਾਰੇ ਵਿਦਿਆਰਥੀਆਂ ਨੂੰ ਗਲਤ ਨਹੀਂ ਕਹਿ ਰਿਹਾ। ਪਰ ਕੁੱਝ ਲੋਕ ਹਨ ਜੋ ਗਲਤ ਹਨ। ਦੋਸਤੋ ਹੈਰਾਨੀ ਤਾਂ ਮੈਨੂੰ ਇਸ ਕਲਾਸ ਵਿਚ ਬੈਠੇ ਬਾਕੀ ਪੰਜਾਬੀ ਵਿਦਿਆਰਥੀਆਂ ਉੱਤੇ ਵੀ ਹੁੰਦੀ ਹੈ ਕਿ ਕਿਉਂ ਉਹਨਾਂ ਨੇ ਇਸ ਲੜਕੇ ਨੂੰ ਗਲਤ ਨਹੀਂ ਕਿਹਾ?? ਸਗੋਂ ਉਲਟਾ ਉਸਨੂੰ ਹੱਸ ਹੱਸ ਕੇ ਹੱਲਾਸ਼ੇਰੀ ਦੇ ਰਹੇ ਹਨ। ਇਸ ਲਈ ਮੈਂ ਤਾਂ ਇਸ ਬਦਤਮੀਜ ਲੜਕੇ ਦੇ ਨਾਲ ਨਾਲ ਇਸਦੇ ਬਾਕੀ ਇਸ ਕਲਾਸ ਵਿਚ ਮੌਜੂਦ ਸਾਥੀਆਂ ਨੂੰ ਵੀ ਬਰਾਬਰ ਦੋਸ਼ੀ ਮੰਨਦਾ ਹਾਂ। ਇੱਕ ਤਾਂ ਕਨੇਡਾ ਦੇ ਵਿਚ ਸਰਦਾਰ ਜਗਮੀਤ ਸਿੰਘ ਵਰਗੇ ਸਰਦਾਰ ਸੱਜਣ ਸਿੰਘ ਵਰਗੇ ਭੈਣ ਰੂਬੀ ਵਰਗੀਆਂ ਨੇ ਸਾਡੀ ਕੌਮ ਸਾਡੇ ਦੇਸ਼ ਦਾ ਸਿਰ ਉਚਾ ਚੁੱਕਿਆ ਹੈ ਤੇ ਇਹੋ ਜਿਹੇ ਗੈਰ ਜਿੰਮੇਵਾਰ ਮੁੰਡੇ ਇਹਨਾਂ ਦੀ ਕੀਤੀ ਕਰਾਈ ਵੀ ਖੂਹ ਚ ਪਾ ਰਹੇ ਹਨ। ਹੁਣ ਅਜਿਹੇ ਲੋਕਾਂ ਨਾਲ ਕੀ ਕੀਤਾ ਜਾਵੇ ਇਸਦੇ ਬਾਰੇ ਕਮੈਂਟ ਬਾਕਸ ਵਿਚ ਆਪਣੀ ਰਾਏ ਜਰੂਰ ਦਿਓ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close