ਪੰਜਾਬ ਨੂੰ ਨਸ਼ਾ ਮੁਕਤ ਕਰਕੇ ਫੇਰ ਦੁਬਾਰਾ ਦੁੱਧ-ਘਿਓ ਨੂੰ ਆਪਣੀ ਖੁਰਾਕ ਬਣਾਓ !!

Sharing is

ਪੂਰੇ ਦੇਸ਼ ਵਿੱਚੋ ਪੰਜਾਬ ਸੂਬੇ ਦੇ ਲੋਕਾਂ ਦਾ ਖਾਣਾ ਪੀਣਾ ਹੋਰ ਸੂਬਿਆਂ ਤੋਂ ਜਿਆਦਾ ਅਤੇ ਸਿਹਤਮੰਦ ਹੁੰਦਾ ਹੈ ਇਸੀ ਲਈ ਪੰਜਾਬ ਬਾਰੇ ਇਹ ਵੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਲੋਕ ਭੁੱਖੇ ਰਹਿਣ ਨਾਲ ਨਹੀਂ ਸਗੋਂ ਜਿਆਦਾ ਖਾਣ ਨਾਲ ਮਰ ਸਕਦੇ ਹਨ। ਪੰਜਾਬ ਦੇ ਲੋਕਾਂ ਦਾ ਖਾਣਾ ਸ਼ੁਰੂ ਤੋਂ ਹੀ ਖੁੱਲ੍ਹਾ ਰਿਹਾ ਹੈ । ਇਸੀ ਸੇਹਤਮੰਦ ਖਾਣੇ ਕਰਕੇ ਸਾਡੇ ਪੰਜਾਬੀ ਭੈਣ ਭਰਾ ਦੂਜੇ ਸੂਬਿਆਂ ਦੇ ਵਾਸੀਆਂ ਤੋਂ ਜਿਆਦਾ ਤਗੜੇ ਹੁੰਦੇ ਸਨ। ਪਰ ਅੱਜ ਕੱਲ ਪੰਜਾਬ ਦੀ ਸਿਹਤ ਨੂੰ ਨਜਰ ਹੀ ਲੱਗ ਚੁੱਕੀ ਹੈ। ਹੁਣ ਪਹਿਲਾਂ ਦੀ ਤਰ੍ਹਾਂ ਪੰਜਾਬ ਵਿੱਚ 6 -6 ਫੁੱਟ ਲੰਬੇ ਤਗੜੇ ਸ਼ਰੀਰਾਂ ਵਾਲੇ ਗੱਭਰੂ ਦੇਖਣ ਨੂੰ ਨਹੀਂ ।

ਕਦੀ ਸਮਾਂ ਸੀ ਕਿ ਦੁੱਧ, ਦਹੀਂ, ਲੱਸੀ, ਘੀ ਸ਼ੱਕਰ ਆਦਿ ਪੰਜਾਬੀਆਂ ਦੀਆਂ ਮਨਪਸੰਦ ਖੁਰਾਕਾਂ ਹੁੰਦੀਆਂ ਸਨ ਪਰ ਪੰਜਾਬ ਦੀ ਸਿਹਤ ਨੂੰ ਅਜੇਹੀ ਨਜਰ ਲੱਗੀ ਕਿ ਪੰਜਾਬੀਆਂ ਦੀਆਂ ਖੁਰਾਕਾਂ ਦੀ ਜਗ੍ਹਾ ਨਸ਼ਾ ਆ ਗਿਆ। ਬਹੁਤ ਦੁੱਖ ਹੁੰਦਾ ਹੈ ਜਦੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖਤਮ ਹੁੰਦਾ ਦੇਖਦੇ ਹਾਂ। ਅੱਜ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਸਾਡੀਆਂ ਖੁਰਾਕਾਂ ਵਿਚ ਨਸ਼ਾ ਕਿਥੋਂ ਆ ਗਿਆ?? ਦੇਸ਼ ਦੀ ਫੌਜ ਵਿੱਚ ਭਰਤੀ ਹੋਕੇ ਬਾਡਰਾਂ ਦੀ ਰਾਖੀ ਕਰਨ ਵਾਲੀ ਪੰਜਾਬ ਦੀ ਜਵਾਨੀ ਹੁਣ ਫੌਜ ਦੀ ਭਰਤੀ ਦੀ ਸ਼ਰੀਰਿਕ ਪ੍ਰੀਖਿਆ ਵੀ ਮੁਸ਼ਕਿਲਾਂ ਨਾਲ ਪਾਰ ਕਰਦੀ ਹੈ। ਕਿਉਂ ਪੰਜਾਬ ਦੇ ਲੋਕ ਨਸ਼ੇ ਵੱਲ ਆਕਰਸ਼ਿਤ ਹੋ ਰਹੇ ਹਨ ?? ਇਸ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ।

ਪੰਜਾਬੀ ਹਮੇਸ਼ਾ ਹੀ ਇਨਕਲਾਬ ਦੇ ਮੋਢੀ ਰਹੇ ਹਨ। ਕੋਈ ਵੀ ਬਦਲਾਅ ਲਿਆਉਣਾ ਹੋਵੇ ਤਾਂ ਹਮੇਸ਼ਾ ਪੰਜਾਬੀ ਹੀ ਮੂਹਰੇ ਆਏ ਹਨ। ਭਗਤ ਸਿੰਘ ਵਰਗੇ ਸੂਰਮੇ ਪੰਜਾਬੀਆਂ ਨੇ ਦੇਸ਼ ਦੀ ਅਜਾਦੀ ਲਈ ਆਪਣੀਆਂ ਜਾਨਾ ਤੱਕ ਵਾਰ ਦਿਤੀਆਂ ਤਾਂ ਕੀ ਚੱਕਰ ਪਾ ਗਿਆ ਕਿ ਉਸਦੇ ਦੇਸ਼ ਵਾਸੀ ਨਸ਼ਿਆਂ ਦੀ ਭੇਂਟ ਚੜ ਗਏ ?? ਇਹ ਇੱਕ ਸੋਚੀ ਸਮਝੀ ਸਾਜਿਸ਼ ਲੱਗਦੀ ਹੈ। ਪੰਜਾਬੀਆਂ ਨੂੰ ਨਸ਼ੇ ਦੇ ਹੱਥੋਂ ਖਤਮ ਕਰਵਾਉਣ ਦੀ। ਕੁੱਝ ਤਾਂ ਸਾਡੇ ਸੱਭਿਆਚਾਰ ਦਾ ਜਲੂਸ ਲੰਡੂ ਕਲਾਕਾਰਾਂ ਨੇ ਕੱਢਿਆ ਹੋਇਆ ਹੈ ਅਤੇ ਕੁੱਝ ਸਾਡੇ ਲੀਡਰਾਂ ਨੇ । ਪਹਿਲਾਂ ਗੱਲ ਲੰਡੂ ਕਲਾਕਾਰਾਂ ਦੀ ਕਰਦੇ ਹਾਂ । ਕਲਾਕਾਰਾਂ ਨੇ ਆਪਣੇ ਗਾਣਿਆਂ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਚੁੱਕਣ ਦੀ ਬਜਾਏ ਫੁਕਰੀ ਵਾਲੇ ਦ੍ਰਿਸ਼ ਦਿਖਾਉਣੇ ਸ਼ੁਰੂ ਕਰ ਦਿੱਤੇ, ਦੁੱਧ -ਦਹੀਂ ਦੀ ਜਗ੍ਹਾ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਪ੍ਰਮੋਟ ਕੀਤਾ, ਇਨਕਲਾਬੀ ਸੋਚ ਨੂੰ ਉੱਚਾ ਚੁੱਕਣ ਦੀ ਬਜਾਏ ਇਹਨਾਂ ਲੰਡੂ ਕਲਾਕਾਰਾਂ ਨੇ ਗੈਂਗਾਂ ਨੂੰ ਹਥਿਆਰਾਂ ਨੂੰ ਪ੍ਰਮੋਟ ਕੀਤਾ ਹੈ।

ਨੌਜਵਾਨਾਂ ਦਾ ਖੂਨ ਗਰਮ ਹੁੰਦਾ ਹੈ। ਉਹ ਹਮੇਸ਼ਾ ਹੀ ਅਜਿਹੇ ਗਾਣਿਆਂ ਨੂੰ ਆਪਣੀ ਜਿੰਦਗੀ ਤੇ ਅਮਲ ਕਰਨ ਲਾ ਦਿੰਦੇ ਹਨ। ਗਾਣਿਆਂ ਵਿੱਚ ਦਿਖਾਏ ਜਾ ਰਹੇ ਸਟਾਈਲ ਨੂੰ ਉਹ ਕਾਪੀ ਕਰਦੇ ਹਨ ਅਤੇ ਅਸਲ ਜਿੰਦਗੀ ਵਿੱਚ ਵੀ ਇਹੋ ਜਿਹੇ ਬਣਦੇ ਹਨ। ਜਿਹੜਾ ਜੁਆਕ ਆਪਣੇ ਸਟਾਰ ਆਈਕਨ ਨੂੰ ਨਸ਼ੇ ਅਤੇ ਹਥਿਆਰਾਂ ਨਾਲ ਨੱਚਦਾ ਦੇਖੇਗਾ ਉਹ ਤਾਂ ਫੇਰ ਨਸ਼ੇ ਅਤੇ ਹਥਿਆਰਾਂ ਵੱਲ ਹੀ ਜਾਵੇਗਾ। ਜਿਹੜਾ ਮੁੰਡਾ ਆਪਣੇ ਸਟਾਰ ਆਈਕਨ ਨੂੰ ਆਸ਼ਕੀ- ਜਾਂ ਕੁੜੀਆਂ ਪਿੱਛੇ ਪੁੱਛ ਹਿਲਾਉਂਦਾ ਦਿਖੇਗਾ ਉਹ ਫੇਰ ਭਗਤ ਸਿੰਘ ਵਾਂਗੂ ਇਨਕਲਾਬੀ ਕਿਵੇਂ ਬਣ ਸਕਦਾ ਹੈ।

ਹੁਣ ਰਹਿੰਦੀ ਕਸਰ ਤਾਂ ਸਾਡੇ ਲੀਡਰਾਂ ਨੇ ਪੂਰੀ ਕਰ ਦਿੱਤੀ ਹੈ। ਜੋ ਵੋਟਾਂ ਲੈਣ ਬਦਲੇ ਨਸ਼ੇ ਵੰਡਦੇ ਅਤੇ ਇਹਨਾਂ ਨਸ਼ਿਆਂ ਬਦਲੇ ਵੋਟਾਂ ਮੰਗਦੇ ਹਨ। ਕਈ ਲੀਡਰ ਤਾਂ ਪੰਜਾਬ ਵਿੱਚੋ ਨਸ਼ਾ ਖਤਮ ਕਰਨ ਦੇ ਵਾਅਦੇ ਕਰਕੇ ਸੋਂਹਾ ਖਾਕੇ ਆਪਣੀਆਂ ਦੂਜੇ ਮੁਲਕਾਂ ਦੀਆਂ ਸਹੇਲੀਆਂ ਨਾਲ ਹੀ ਮਸ਼ਰੂਫ਼ ਹੋਏ ਪਏ । ਅਜਿਹੇ ਲੀਡਰਾਂ ਕਰਕੇ ਵੀ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਹਮੇਸ਼ਾ ਨਸ਼ਿਆਂ ਦੀਆਂ ਵੀਡੀਓ ਹੀ ਸ਼ੋਸਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਨੰਨ੍ਹੇ ਪੰਜਾਬ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਇਸ ਵੱਲ ਆਕਰਸ਼ਿਤ ਹੋ ਰਿਹਾ ਹੈ। ਇਸ ਤਰ੍ਹਾਂ ਦੁੱਧ ਪਿੰਡ ਬੱਚਿਆਂ ਦੀਆਂ ਵੀਡੀਓ ਤੁਹਾਨੂੰ ਸ਼ੋਸਲ ਮੀਡੀਆ ਤੇ ਸ਼ਾਇਦ ਹੀ 1 -2 ਮਿਲਣ ਪਰ ਨਸ਼ੇ ਕਰਦੇ ਜਾਂ ਨਸ਼ੇ ਨਾਲ ਮਰਦੇ ਪੰਜਾਬ ਦੀ ਵੀਡੀਓ ਨਾਲ ਸਾਰਾ ਸ਼ੋਸਲ ਮੀਡੀਆ ਭਰਿਆ ਪਿਆ ਹੈ। ਸੰਭਾਲ ਲਵੋ ਪੰਜਾਬੀਓ ਪੰਜਾਬੀਓ ਇਸ ਬੱਚੇ ਦੀ ਵੀਡੀਓ ਨੂੰ ਗੌਰ ਨਾਲ ਦੇਖੋ । ਇਸ ਬੱਚੇ ਦੇ ਭਵਿੱਖ ਲਈ ਤੁਹਾਨੂੰ ਹੀ ਅੱਗੇ ਆਉਣਾ ਪੈਣਾ ਹੈ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close