ਬੇਬ ਦੇ ਪੁੱਠੇ ਕੰਮਾਂ ਕਰਕੇ ਪਿੰਡ ਵਾਲਿਆਂ ਨੇ ਸੱਦੀ ਪੁਲਿਸ !! ਦੇਖੋ ਪੂਰਾ ਮਾਮਲਾ

Sharing is

ਨਸ਼ਾ ਪੰਜਾਬ ਦੀ ਜਵਾਨੀ ਖਾ ਰਿਹਾ ਹੈ। ਪਹਿਲਾਂ ਤਾਂ ਬੰਦਾ ਨਸ਼ੇ ਨੂੰ ਖਾਂਦਾ ਹੈ ਫੇਰ ਨਸ਼ਾ ਬੰਦੇ ਨੂੰ ਖਾਂਦਾ ਹੈ। ਅੱਜ ਕੱਲ ਤਾਂ ਨਸ਼ਾ ਵੀ ਬਹੁਤ ਖ਼ਤਰਨਾਕ ਆ ਗਿਆ ਹੈ। ਚਿੱਟੇ ਵਰਗਾ ਖ਼ਤਰਨਾਕ ਨਸ਼ਾ ਕਰਨ ਵਾਲੇ ਦੀ ਜਿੰਦਗੀ ਸਿਰਫ 2 ਸਾਲ ਲੰਬੀ ਹੀ ਹੁੰਦੀ ਹੈ। ਪੰਜਾਬ ਚ ਨਸ਼ਾ ਕਿਥੋਂ ਆ ਰਿਹਾ ਹੈ ? ਬਾਡਰ ਪਾਰ ਪਾਕਿਸਤਾਨ ਦੀ ਸਰਹੱਦ ਤੋਂ ? ? ਤਾਂ ਫੇਰ ਉਥੇ ਇੰਨੀ ਫੌਜ ਅਤੇ ਪੁਲਿਸ ਕਾਹਦੇ ਲਈ ਬਿਠਾਈ ਹੈ। ਫੌਜ ਅਤੇ ਪੁਲਿਸ ਉਥੇ ਰਾਖੀ ਕਾਹਦੀ ਕਰ ਰਹੇ ਹਨ?? ਨਹੀਂ !! ਨਸ਼ਾ ਤਾਂ ਪੰਜਾਬ ਦੇ ਅੰਦਰੋਂ ਹੀ ਤਿਆਰ ਹੋ ਰਿਹਾ ਹੈ। ਕੌਣ ਕਰ ਰਿਹਾ ਹੈ ਇਸਨੂੰ ਤਿਆਰ ਇਸਦੇ ਬਾਰੇ ਕਹਿਣਾ ਕੁਝ ਵੀ ਮੁਸ਼ਕਿਲ ਹੈ।

ਅਕਸਰ ਹੀ ਪੰਜਾਬੀਆਂ ਦੁਆਰਾ ਸ਼ੋਸਲ ਮੀਡੀਆ ਤੇ ਇੱਕ ਗੱਲ ਕਹਿ ਜਾਂਦੀ ਹੈ ਕਿ ਪੰਜਾਬ ਦੀਆਂ ਮਾਵਾਂ ਨੂੰ ਉਹਨਾਂ ਬਾਡਰਾਂ ਦੀ ਰਾਖੀ ਬਿਠਾ ਦਵੋ ਜਿਥੋਂ ਨਸ਼ਾ ਆਉਂਦਾ ਹੈ। ਨਸ਼ੇ ਨਾਲ ਪੁੱਤਾਂ ਦੀ ਜਵਾਨੀ ਦਾ ਅੰਤ ਹੁੰਦਾ ਦੇਖ ਕੋਈ ਵੀ ਮਾਂ ਨਸ਼ੇ ਨੂੰ ਕਿਸੇ ਪੁੱਤ ਕੋਲ ਪਹੁੰਚਣ ਨਹੀਂ ਦੇਵੇਗੀ। ਪਰ ਅੱਜ ਕੱਲ ਤਾਂ ਕਹਿਣੇ ਹੀ ਕੀ ਹਨ। ਨਸ਼ਾ ਤਾਂ ਇੰਨਾ ਜਿਆਦਾ ਆਪਣੀਆਂ ਜਦ ਫੈਲਾ ਚੁੱਕਿਆ ਹੈ ਕਿ ਹੁਣ ਤਾਂ ਬਜ਼ੁਰਗ ਮਾਵਾਂ ਵੀ ਇਸਨੂੰ ਵੇਚਣ ਦਾ ਕੰਮ ਕਰ ਰਹੀਆਂ ਹਨ। ਸਾਰੀਆਂ ਮਾਵਾਂ ਨਸ਼ੇ ਦਾ ਕਾਰੋਬਾਰ ਨਹੀਂ ਕਰਦੀਆਂ ਪਰ ਕੁਝ ਮਾਵਾਂ ਹਨ ਜੋ ਦੂਜਿਆਂ ਮਾਵਾਂ ਦੇ ਪੁੱਤਾਂ ਦੀ ਜਿੰਦਗੀ ਇਸ ਨਸ਼ੇ ਨਾਲ ਖ਼ਰਾਬ ਕਰ ਰਹੀਆਂ ਹਨ।

ਅੱਜ ਸਵੇਰ ਤੋਂ ਸ਼ੋਸਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਨੂੰ ਪੁਲਿਸ ਫੜ ਕੇ ਲਿਜਾ ਰਹੀ ਹੈ। ਤੇ ਪਿੰਡ ਵਾਸੀ ਵੀ ਉਸਨੂੰ ਬਚਾਉਣ ਲਈ ਕੁਝ ਨੀ ਕਰ ਰਹੇ ਪਰ ulta ਉਸਨੂੰ ਪਹਿਲਾ ਦਿੱਤੀਆਂ ਚੁਣੌਤੀਆਂ ਬਾਰੇ ਯਾਦ ਕਰਵਾ ਰਹੇ ਹਨ। ਵਾਇਰਲ ਵੀਡੀਓ ਬਾਰੇ ਚਰਚਾ ਚੱਲ ਰਹੀ ਹੈ ਕਿ ਇਹ ਬਜ਼ੁਰਗ ਔਰਤ ਨਸ਼ੇ ਦਾ ਕਾਰੋਬਾਰ ਕਰਦੀ ਸੀ ਜਿਸਦੇ ਕਰਕੇ ਪਿੰਡ ਵਾਲਿਆਂ ਨੇ ਉਸਨੂੰ ਪਹਿਲਾਂ ਵਾਰਨਿੰਗ ਵੀ ਦਿੱਤੀ ਸੀ ਪਰ ਉਸਨੇ ਪਿੰਡ ਵਾਸੀਆਂ ਦੀ ਕੋਈ ਵੀ ਗੱਲ ਤੇ ਅਮਲ ਨਹੀਂ ਕੀਤਾ ਅਤੇ ਆਪਣੇ ਕਾਰੋਬਾਰ ਨੂੰ ਚਲਦਾ ਰੱਖਿਆ ਜਿਸ ਕਰਕੇ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੱਦ ਲਿਆ ਅਤੇ ਪੁਲਿਸ ਔਰਤ ਨੂੰ ਫੜ ਕੇ ਲੈ ਗਈ।

ਜੇਕਰ ਨਸ਼ਾ ਬੰਦ ਨਹੀਂ ਹੋ ਰਿਹਾ ਤਾਂ ਇਸ ਵਿੱਚ ਪੁਲਿਸ ਤੋਂ ਜਿਆਦਾ ਕਸੂਰ ਪੰਜਾਬ ਸਰਕਾਰ ਦਾ ਹੈ । ਜੋ ਨਸ਼ੇ ਨੂੰ ਬੰਦ ਕਰਨ ਵਿੱਚ ਬਿਲਕੁਲ ਅਸਮਰੱਥ ਰਹੀ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਹੋਣ ਤੋਂ ਪਹਿਲਾਂ ਤਾਂ ਰੈਲੀਆਂ ਵਿੱਚ ਸੰਗ ਪਾੜ-ਪਾੜ ਕੇ ਹੱਥ ਵਿੱਚ ਪਵਿੱਤਰ ਸ਼੍ਰੀ ਗੁਟਕਾ ਸਾਹਿਬ ਫੜ ਕੇ 4 ਹਫਤੇ ਅੰਦਰ ਨਸ਼ਾ ਬੰਦ ਕਰਨ ਦੀ ਸੋਂਹ ਖਾਦੀ ਸੀ । ਪਰ ਜਿੱਤਣ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਯਾਦ ਨਹੀਂ।ਪੰਜਾਬ ਦੀ ਜਵਾਨੀ ਮਰ ਰਹੀ ਹੈ। ਲੋਕਾਂ ਦੇ ਪੁੱਤ ਮਰ ਰਹੇ ਹਨ। ਪਰ ਸਾਡੀ ਸਰਕਾਰ ਨੂੰ ਕੋਈ ਫਿਕਰ ਨਹੀਂ। ਲੋਕ ਨਸ਼ੇ ਦੇ ਕਾਰੋਬਾਰੀਆਂ ਨੂੰ ਫੜ ਰਹੇ ਹਨ। ਇਹ ਕੰਮ ਪੁਲਿਸ ਦਾ ਹੈ ਪ੍ਰਸ਼ਾਸਨ ਦਾ ਹੈ ਪਰ ਜਦੋਂ ਪੁਲਿਸ ਜਾਂ ਪ੍ਰਸ਼ਾਸਨ ਕੁਝ ਨਹੀਂ ਕਰਦਾ ਤਾਂ ਜਨਤਾ ਨੂੰ ਅਵਾਜ ਚੁੱਕਣੀ ਪੈਂਦੀ ਹੈ।

ਸਰਕਾਰਾਂ ਤਾਂ ਜਿਸ ਮਰਜੀ ਪਾਰਟੀ ਦੀਆ ਆਈ ਜਾਣ ਪਰ ਸੱਤ ਵਿੱਚ ਆਉਂਦੇ ਹੀ ਇਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ। ਪੁਰਾਣੀ ਅਕਾਲੀ ਸਰਕਾਰ ਤਾਂ ਆਪਣੇ ਰਾਜ ਵਿੱਚ ਨਸ਼ੇ ਦੀ ਗੱਲ ਨੂੰ ਮੰਨਣ ਲਈ ਹੀ ਤਿਆਰ ਨਹੀਂ ਸੀ। ਇਹਨਾਂ 2 ਪਾਰਟੀਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਵਾਰੀਆਂ ਬੰਨ ਕੇ ਖਾ ਲਿਆ ਹੈ। ਜਦੋਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਆਈ ਤਾਂ ਸਾਡੀ ਸਰਕਾਰ ਨੇ ਡੋਪ ਟੈਸਟ ਦਾ ਛੁਣਛੁਣਾ ਸਾਡੇ ਹਾਥ ਵਿੱਚ ਦੇ ਦਿੱਤਾ। ਪਰ ਇਸਦੇ ਵਿੱਚ ਵੀ ਇਹਨਾਂ ਦੇ ਹੀ ਭਾਈਵਾਲ ਫਸ ਰਹੇ ਹਨ। ਪਰ ਸਰਕਾਰ ਵੀ ਧੱਕਾ ਕਿਵੇਂ ਨਾ ਕਰਨ ਲੋਕ ਹੀ ਉਹਨਾਂ ਨੂੰ ਇੰਨਾ ਸਿਰ ਤੇ ਚੜਾ ਦਿੰਦੇ ਹਨ ਕਿ ਉਹਨਾਂ ਦੀ ਹਵਾ ਖ਼ਰਾਬ ਹੋ ਜਾਂਦੀ ਹੈ। ਹਾਲੇ ਵੀ ਮੌਕਾ ਹੈ ਪੰਜਾਬੀਓ ਸੰਭਲ ਜਾਓ ਅਤੇ ਆਉਣ ਵਾਲੇ ਸਮੇ ਵਿੱਚ ਕਿਸੀ ਤੀਜੀ ਪਾਰਟੀ ਨੂੰ ਚੁਣ ਲਵੋ। ਨਹੀਂ ਤਾਂ ਇੱਦਾ ਹੀ ਆਪਾਂ ਲਾਰਿਆਂ ਦਾ ਸ਼ਿਕਾਰ ਹੁੰਦੇ ਰਹਾਂਗੇ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close