Sharing is

ਪੰਜਾਬ ਪੁਲਿਸ ਦੀ ਧੱਕੇਸ਼ਾਹੀ ਕਰਨ ਦੀ ਆਦਤ ਕੋਈ ਨਵੀਂ ਨਹੀਂ ਹੈ ਪਰ ਇਸ ਵੀਡੀਓ ਨੂੰ ਦੇਖਣ ਵਾਲਾ ਵੀ ਇਹੀ ਸੋਚਦਾ ਹੈ ਕਿ ਇਥੇ ਪੰਜਾਬ ਪੁਲਿਸ ਦੇ ਮੁਲਾਜਮ ਕੁਝ ਲੋਕਾਂ ਨਾਲ ਧੱਕਾ ਕਰ ਰਹੇ ਹਨ। ਕੌਣ ਹਨ ਇਹ ਲੋਕ?? ਕੀ ਹੈ ਪੂਰਾ ਮਾਮਲਾ ?? ਪੁਲਿਸ ਕਿਉਂ ਇਹਨਾਂ ਨੂੰ ਗਿਰਫ਼ਤਾਰ ਕਰਨਾ ਚਾਹੁੰਦੀ ਹੈ?? ਇਸ ਪੂਰੀ ਵੀਡੀਓ ਦੀ ਪੜਤਾਲ ਜਦੋਂ ਅਸੀਂ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਪੰਜਾਬ ਦੇ ਫਤਹਿਗੜ੍ਹ ਸਾਹਿਬ ਜਿਲ੍ਹੇ ਦੀ ਹੈ। ਇਹ ਪੂਰੀ ਘਟਨਾ ਫਤਹਿਗੜ੍ਹ ਸਾਹਿਬ ਦੇ ਵੱਡੇ ਪਿੰਡ ਬਦੋਸ਼ੀ ਦੀ ਹੈ।

ਵੀਡੀਓ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਪੁਲਿਸ ਅਤੇ ਪਿੰਡ ਵਾਸੀ ਆਪਸ ਵਿੱਚ ਝਗੜ ਰਹੇ ਹਨ। ਪੁਲਿਸ ਪਾਰਟੀ ਦੇ ਜੋ ਅਫਸਰ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਹਿ ਹਨ ਉਹ ਥਾਣਾ ਮੁਲੇਪੁਰ ਦੇ SHO ਪ੍ਰਦੀਪ ਸਿੰਘ ਬਾਜਵਾ ਹਨ ਅਤੇ ਜਿਸ ਬੰਦੇ ਨਾਲ SHO ਬਾਜਵਾ ਝਗੜ ਰਹਿ ਹਨ ਉਹ ਬਦੋਸ਼ੀ ਪਿੰਡ ਦਾ ਜੱਥੇਦਾਰ ਦਿਲਬਾਗ ਸਿੰਘ ਬਾਗਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਗੇ ਨੂੰ ਪੁਲਿਸ ਨਸ਼ੇ ਤਸਕਰੀ ਦੇ ਦੋਸ਼ ਵਿੱਚ ਗਿਰਫ਼ਤਾਰ ਕਰਨ ਆਈ ਸੀ ਪਰ ਪਿੰਡ ਵਾਸੀਆਂ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਦੇ ਕੰਮ ਵਿੱਚ ਵਿਘਨ ਪਾਕੇ ਉਸਨੂੰ ਮੌਕੇ ਤੋਂ ਭਜਾ ਦਿੱਤਾ। ਜਿਸ ਕਰਕੇ ਪੁਲਿਸ ਪਾਰਟੀ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਕਈ ਜਾਣਿਆ ਤੇ ਪਰਚਾ ਵੀ ਕੱਟ ਦਿੱਤਾ ਗਿਆ।

ਇਹ ਤਾਂ ਸੀ ਇਸ ਕਹਾਣੀ ਦਾ ਛੋਟਾ ਜੇਹਾ ਰੂਪ। ਹੁਣ ਤੁਹਾਨੂੰ ਇਸ ਕਹਾਣੀ ਦੇ ਦੂਜੇ ਪਾਸੇ ਵਲ ਲੈ ਕੇ ਜਾਂਦੇ ਹਾਂ। ਜਦੋਂ ਇਸਦੇ ਬਾਰੇ ਸਾਡੀ ਟੀਮ ਨੇ ਲੋਕਾਂ ਨਾਲ ਗੱਲ ਕਰਕੇ ਸੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਦਰਅਸਲ ਦੋਸ਼ੀ ਦਿਲਬਾਗ ਸਿੰਘ ਬਾਗਾ ਅਕਾਲੀ ਪਾਰਟੀ ਨਾਲ ਸਬੰਧ ਰੱਖਦਾ  ਹੈ ਅਤੇ ਪਿੰਡ ਵਿੱਚ ਉਸਦਾ ਰਸੂਖ ਦੂਜਿਆਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨਾਲੋਂ ਜਿਆਦਾ ਹੈ।

ਇਸਦੇ ਚਲਦੇ ਦੂਜੇ ਲੀਡਰਾਂ ਦਾ ਬਾਗੇ ਤੋਂ ਚੋਣਾਂ ਜਿੱਤਣਾ ਔਖਾ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦੂਜੀ ਪਾਰਟੀ ਦੇ ਕਹਿਣ ਤੇ ਬਾਗੇ ਤੇ ਨਸ਼ੇ ਦਾ ਝੂਠਾ ਕੇਸ ਪਾਕੇ ਉਸਨੂੰ ਅੰਦਰ ਕਰਨ ਦੀ ਇਹ ਸਾਜਿਸ਼ ਰਚੀ ਗਈ ਹੈ । ਜੇਕਰ ਬਾਗਾ ਜੇਲ ਚਲਿਆ ਜਾਂਦਾ ਹੈ ਤਾਂ ਉਸਦੀ ਗੈਰ ਹਾਜਰੀ ਵਿੱਚ ਆਉਣ ਵਾਲਿਆਂ ਪੰਚਾਇਤੀ ਚੋਣਾਂ ਵਿੱਚ ਬਾਗੇ ਤੋਂ ਵਿਰੋਧੀ ਪਾਰਟੀ ਦਾ ਜਿੱਤਣਾ ਲਾਜਮੀ ਬਣੇਗਾ।
ਹੁਣ ਇਸ ਪੂਰੀ ਕਹਾਣੀ ਵਿੱਚ ਸਚਾਈ ਕੀ ਹੈ ਅਤੇ ਝੂਠ ਕੀ ਹੈ ਇਸਦੇ ਬਾਰੇ ਤਾਂ ਪੁਲਿਸ, ਵਿਰੋਧੀ ਪਾਰਟੀ ਅਤੇ ਜੱਥੇਦਾਰ ਬਾਗਾ ਹੀ ਦੱਸ ਸਕਦੇ ਹਨ।

Sharing is

Leave a Reply

Your email address will not be published. Required fields are marked *

By continuing to use the site, you agree to the use of cookies. more information

The cookie settings on this website are set to "allow cookies" to give you the best browsing experience possible. If you continue to use this website without changing your cookie settings or you click "Accept" below then you are consenting to this.

Close